ਭਾਰਤੀ ਰਸੋਈ ’ਚ ਖਾਣੇ ਦਾ ਸੁਆਦ ਵਧਾਉਣ ਲਈ ਛੋਟੀ ਇਲਾਇਚੀ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਛੋਟੀ ਜਿਹੀ ਦਿੱਸਣ ਵਾਲੀ ਹਰੀ
ਇਲਾਇਚੀ ਤੁਹਾਡੀਆਂ ਸ਼ਰੀਰਕ ਅਤੇ ਖ਼ੂਬਸੂਰਤੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦੀ ਹੈ। ਜੇਕਰ ਤੁਹਾਨੂੰ
ਪੱਥਰੀ, ਗਲੇ ਦੀ ਸਮੱਸਿਆ, ਕੱਫ਼, ਗੈਸ, ਬਵਾਸੀਰ, TB, ਕਿੱਲ ਅਤੇ ਝੜਦੇ ਵਾਲਾਂ ਵਰਗੀਆਂ ਸਮੱਸਿਆ ਹਨ ਤਾਂ ਤੁਹਾਨੂੰ ਹਰੀ ਇਲਾਇਚੀ ਦੀ
ਵਰਤੋਂ ਕਰਨੀ ਚਾਹੀਦੀ ਹੈ। ਇਹ ਇਲਾਇਚੀ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਨੂੰ ਚੁਟਕੀਆਂ ’ਚ ਦੂਰ ਕਰ ਦਿੰਦੀ ਹੈ। ਇਲਾਇਚੀ ਖਾਣ ਨਾਲ ਹੋਰ
ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ।
ਪੱਥਰੀ ਅਤੇ ਜੋੜਾਂ ਦੇ ਦਰਦ ਤੋਂ ਰਾਹਤ – ਸੌਣ ਤੋਂ ਪਹਿਲਾਂ ਇੱਕ ਇਲਾਇਚੀ ਨੂੰ ਗਰਮ ਪਾਣੀ ਦੇ ਨਾਲ ਖਾਣ ਨਾਲ ਪੱਥਰੀ ਜਲਦੀ ਟੁੱਟ ਕੇ ਪੇਸ਼ਾਬ
ਰਾਹੀਂ ਬਾਹਰ ਆ ਜਾਂਦੀ ਹੈ। ਨਾਲ ਹੀ ਇਸ ਨਾਲ ਸੀਨੇ ’ਚ ਜਲਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਦੂਰ ਹੁੰਦੀ ਹੈ ਨੀਂਦ ਦੀ ਸਮੱਸਿਆ – ਕੁੱਝ ਲੋਕਾਂ ਨੂੰ ਢੇਰ ਸਾਰਾ ਕੰਮ ਕਰਨ ਦੇ ਬਾਅਦ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਸੌਣ ਲਈ ਲੋਕ
ਦਵਾਈਆਂ ਦਾ ਸਹਾਰਾ ਲੈਂਦੇ ਹਨ ਜਿਸ ਦਾ ਸ਼ਰੀਰ ’ਤੇ ਗ਼ਲਤ ਅਸਰ ਪੈਂਦਾ ਹੈ। ਨੈਚੁਰਲ ਤਰੀਕੇ ਨਾਲ ਨੀਂਦ ਲੈਣ ਲਈ ਰੋਜ਼ਾਨਾ ਰਾਤ ਨੂੰ ਸੌਣ
ਤੋਂ ਪਹਿਲਾਂ ਇਲਾਇਚੀ ਨੂੰ ਗਰਮ ਪਾਣੀ ਨਾਲ ਖਾਓ। ਇਸ ਨਾਲ ਨੀਂਦ ਆਵੇਗੀ ਅਤੇ ਖਰਾਟੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਤਨਾਅ ਤੋਂ ਮੁਕਤੀ – ਰੋਜ਼ਾਨਾ ਇਸ ਦਾ ਕਾੜ੍ਹਾ ਪੀਣੀ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ। ਇਸ ਦਾ ਕਾੜ੍ਹਾ ਬਣਾਉਣ ਲਈ ਇਲਾਇਚੀ
ਪਾਊਡਰ ਨੂੰ ਪਾਣੀ ’ਚ ਉਬਾਲੋ। ਹੁਣ ਕਾੜ੍ਹੇ ’ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਕੁੱਝ ਦਿਨ ਪੀਣ ਨਾਲ ਤੁਹਾਨੂੰ ਫ਼ਰਕ ਦਿਖਾਈ ਦੇਣ
ਲੱਗੇਗਾ।
ਕੈਲੋਰੀ ਬਰਨ ਕਰਨ ’ਚ ਕਰਦੀ ਹੈ ਮਦਦ – ਜੇਕਰ ਤੁਸੀਂ ਆਪਣੇ ਵਧੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਦੋ ਇਲਾਇਚੀਆਂ ਖਾ
ਕੇ ਗਰਮ ਪਾਣੀ ਪੀ ਲਓ। ਇਸ ’ਚ ਪੋਟੈਸ਼ੀਅਮ, ਮੈਗਨੀਜ਼ੀਅਮ, ਵਾਇਟਾਮਿਨਜ਼-B1, B2 ਅਤੇ ਵਾਇਟਾਮਿਨ-C ਹੁੰਦੇ ਹਨ ਜੋ ਐਕਸਟਰਾ
ਕੈਲੋਰੀਜ਼ ਬਰਨ ਕਰਨ ’ਚ ਮਦਦ ਕਰਦੇ ਹਨ।
ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ – ਕੁੱਝ ਲੋਕਾਂ ਨੂੰ ਹਮੇਸ਼ਾ ਪੇਟ ਨਾਲ ਸੰਬੰਧਤ ਪਰੇਸ਼ਾਨੀਆਂ ਰਹਿੰਦੀਆਂ ਹਨ। ਪੇਟ ਠੀਕ ਨਾ ਰਹਿਣ ਦੇ ਕਾਰਨ
ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ ਇੱਕ ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁੱਝ
ਦਿਨਾਂ ਤਕ ਲਗਾਤਾਰ ਖਾਣ ਨਾਲ ਫ਼ਰਕ ਦਿਖਾਈ ਦੇਣ ਲੱਗੇਗਾ।
ਗੈਸ ਅਤੇ ਐਸਡਿਟੀ – ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿਚਕੀ ਤੋਂ
ਵੀ ਰਾਹਤ ਮਿਲਦੀ ਹੈ। ਇਸ ਇੱਕ ਚੀਜ਼ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੋਵੇਗਾ।
ਵਧੀਆ ਬਲੱਡ ਸਰਕੁਲਰ – ਹਰੀ ਇਲਾਇਚੀ ਫ਼ੇਫ਼ੜਿਆਂ ’ਚ ਖ਼ੂਨ ਦੀ ਸੰਚਾਰ ਗਤੀ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਐਜ਼ਮਾ,
ਜ਼ੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਹੁੰਚਦੀ ਹੈ। ਇਹ ਬਲਗਮ ਅਤੇ ਕੱਫ਼ ਨੂੰ ਬਾਹਰ ਕੱਢ ਕੇ ਛਾਤੀ ਦੀ ਜਕੜਨ ਨੂੰ ਘੱਟ
ਕਰਨ ’ਚ ਮਦਦ ਕਰਦੀ ਹੈ।
ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ – ਗਰਭਵਤੀ ਜਨਾਨੀਆਂ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ
ਪਾਉਣ ਲਈ ਇਲਾਇਚੀ ਦੇ ਕਾੜ੍ਹੇ ’ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਮੂੰਹ ’ਚੋਂ ਬਦਬੂ ਆਉਣਾ – ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਇਲਾਇਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਖਾਣ ਨਾਲ ਗਲੇ ’ਚ
ਹੋਣ ਵਾਲੀ ਖਰਾਸ਼ ਦੂਰ ਹੁੰਦੀ ਹੈ ਅਤੇ ਆਵਾਜ਼ ’ਚ ਸਧਾਰ ਆਉਂਦਾ ਹੈ।
ਕਿੱਲ ਅਤੇ ਦਾਗ ਧੱਬੇ – ਇੱਕ ਚਮਚ ਇਲਾਇਚੀ ਪਾਊਡਰ ਦੇ ਨਾਲ ਸ਼ਹਿਦ ਮਿਕਸ ਕਰੋ ਅਤੇ ਕਿੱਲ ’ਤੇ ਲਗਾਓ। ਅਜਿਹਾ ਕਰਨ ਨਾਲ
ਇਲਾਇਚੀ ਦੀਆਂ ਐਂਟੀ-ਬੈਕਟੀਰੀਅਲ ਪ੍ਰੌਪਰਟੀਜ਼ ਦੇ ਕਾਰਨ ਸਕਿਨ ਕਲੀਅਰ ਹੁੰਦੀ ਹੈ। ਤੁਸੀਂ ਇਸ ਪੇਸਟ ਨੂੰ ਕਿੱਲਾਂ ’ਤੇ ਲਗਾ ਕੇ ਰਾਤ ਭਰ
ਲਗਾ ਕੇ ਰੱਖੋ ਅਤੇ ਸਵੇਰੇ ਠੰਡੇ ਨਾਲ ਚਿਹਰਾ ਧੋ ਲਓ।
ਫ਼ਟੇ ਬੁੱਲ੍ਹ ਹੋਣਗੇ ਠੀਕ – ਬਦਲਦੇ ਮੌਸਮ ’ਚ ਬੁੱਲ੍ਹ ਫ਼ੱਟਣ ਦੀ ਸਮੱਸਿਆ ਆਮ ਹੈ ਅਜਿਹੇ ’ਚ ਇਲਾਇਚੀ ਨੂੰ ਪੀਸ ਕੇ ਮੱਖਣ ਦੇ ਨਾਲ ਮਿਲਾ ਕੇ
ਦਿਨ ’ਚ ਦੋ ਵਾਰ ਲਗਾਓ। ਸੱਤ ਦਿਨਾਂ ’ਚ ਹੀ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ।