ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਤਰ੍ਹਾਂ ਵਾਇਟਾਮਿਨ D ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਵਸਾ ’ਚ ਘੁਲਣਸ਼ੀਲ ਹੁੰਦਾ ਹੈ ਅਤੇ ਸਾਡੇ ਸ਼ਰੀਰ ’ਚ ਕੈਲਸ਼ੀਅਮ ਨੂੰ ਸੋਖ ਕੇ ਹੱਡੀਆਂ ਤਕ ਪਹੁੰਚਾਉਣ ਦਾ ਕੰਮ ਕਰਦਾ ਹੈ। ਸ਼ਰੀਰ ’ਚ ਇਸ ਦੀ ਘਾਟ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਵਾਇਟਾਮਿਨ D ਦੀ ਪੂਰਤੀ ਹਾਈਡ੍ਰੌਕਸੀ ਕੋਲੈਸਟਰੋਲ ਅਤੇ ਅਲਟ੍ਰਾਵਾਇਲਿਟ ਕਿਰਨਾਂ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਕੁੱਝ ਖਾਧ ਪਦਾਰਥਾਂ ’ਚ ਵੀ ਵਾਇਟਾਮਿਨ D ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਕਈ ਵਾਰ ਤਾਂ ਬਹੁਤ ਲੋਕ ਇਹ ਸਮਝ ਨਹੀਂ ਪਾਉਾਂਦੇ ਕਿ ਸ਼ਰੀਰ ’ਚ ਵਾਇਟਾਮਿਨ D ਦੀ ਘਾਟ ਹੋ ਰਹੀ ਹੈ। ਧੁੱਪ ’ਚ ਕੁੱਝ ਦੇਰ ਬੈਠਣ ਨਾਲ ਵੀ ਇਸ ਵਾਇਟਾਮਿਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਵਾਇਟਾਮਿਨ D ਦੀ ਘਾਟ ਹੋਣ ਦੇ ਸ਼ਰੀਰ ਕਿਹੜੇ-ਕਿਹੜੇ ਸੰਕੇਤ ਦਿੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ …
ਵਾਇਟਾਮਿਨ D ਦੀ ਘਾਟ ਦੇ ਲੱਛਣ
ਥਕਾਵਟ ਮਹਿਸੂਸ ਹੋਣਾ – ਸ਼ਰੀਰ ’ਚ ਜੇ ਵਾਇਟਾਮਿਨ D ਦੀ ਘਾਟ ਹੈ ਤਾਂ ਥਕਾਵਟ ਵਾਲੇ ਕੰਮ ਨਾ ਕਰਨ ’ਤੇ ਵੀ ਸ਼ਰੀਰ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। ਕਈ ਵਾਰ ਤਾਂ ਇਸ ਨਾਲ ਤਨਾਅ ਵੀ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਲੱਛਣ ਦੇਖੋ ਤਾਂ ਦਿਨ ’ਚ ਘੱਟ ਤੋਂ ਘੱਟ 10 ਮਿੰਟ ਧੁੱਪ ਜ਼ਰੂਰ ਸੇਕੋ।
ਜੋੜਾਂ ’ਚ ਦਰਦ – ਜਦੋਂ ਤੁਹਾਡੀਆਂ ਮਾਸਪੇਸ਼ੀਆਂ ’ਚ ਖਿਚਾਅ, ਜੋੜਾਂ ’ਚ ਦਰਦ, ਹੱਡੀਆਂ ਦਾ ਦਰਦ, ਪਿੱਠ ਦਰਦ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਬਿਨਾਂ ਕਿਸੇ ਵਜ੍ਹਾ ਤੋਂ ਵਾਲ ਝੜ ਰਹੇ ਹਨ ਤਾਂ ਇਹ ਵੀ ਵਾਇਟਾਮਿਨ D ਦੀ ਘਾਟ ਦਾ ਸੰਕੇਤ ਹੋ ਸਕਦੇ ਹਨ।
ਸ਼ਰੀਰ ਦਾ ਤਾਪਮਾਨ ਵਧਣਾ – ਇਸ ਵਾਇਟਾਮਿਨ ਦੀ ਘਾਟ ਹੋਣ ’ਤੇ ਸ਼ਰੀਰ ਦਾ ਤਾਪਮਾਨ ਵੀ 98.6 ਡਿਗਰੀ ਰਹਿੰਦਾ ਹੈ ਅਤੇ ਸ਼ਰੀਰ ’ਚ ਪਸੀਨਾ ਵੀ ਬਹੁਤ ਆਉਂਦਾ ਹੈ। ਇਸ ਤੋਂ ਇਲਾਵਾ ਨਿਮੋਨੀਆ, ਠੰਡ ਲੱਗਣਾ ਆਦਿ ਵਰਗੀਆਂ ਬੀਮਾਰੀਆਂ ਹੋ ਜਾਣ ਤਾਂ ਜਲਦੀ ਠੀਕ ਨਹੀਂ ਹੁੰਦੀਆਂ।
ਸੱਟ ਦਾ ਜਲਦੀ ਠੀਕ ਨਾ ਹੋਣਾ – ਜੇ ਕਿਸੇ ਨੂੰ ਵਾਇਟਾਮਿਨ D ਦੀ ਘਾਟ ਹੁੰਦੀ ਹੈ ਅਤੇ ਅਚਾਨਕ ਕਿਸੇ ਮਾੜੇ ਜਿਹੇ ਹਾਦਸੇ ’ਚ ਸੱਟ ਲੱਗ ਜਾਂਦੀ ਹੈ ਜਾਂ ਫ਼੍ਰੈਕਚਰ ਹੋ ਜਾਂਦਾ ਹੈ ਤਾਂ ਇਸ ਨੂੰ ਠੀਕ ਹੋਣ ’ਚ ਕਾਫ਼ੀ ਟਾਈਮ ਲੱਗ ਜਾਂਦਾ ਹੈ।
ਹਾਈ ਬਲੱਡ ਪ੍ਰੈਸ਼ਰ – ਕਈ ਵਾਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਹਾਈ ਬਣਿਆ ਰਹਿਣਾ ਵੀ ਵਾਇਟਾਮਿਨ D ਦੀ ਘਾਟ ਦਾ ਕਾਰਨ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨਾਲ ਹਾਰਟ ਦੀ ਬੀਮਾਰੀ ਅਤੇ ਸ਼ੂਗਰ ਵੀ ਹੋ ਸਕਦੀ ਹੈ।
ਵਾਇਟਾਮਿਨ D ਦੀ ਘਾਟ ਦੇ ਕਾਰਨ
ਸ਼ਰੀਰ ’ਚ ਵਾਇਟਾਮਿਨ D ਦੀ ਘਾਟ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਨ੍ਹਾਂ ’ਚ ਸੁਧਾਰ ਕਰ ਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜ਼ਰੂਰਤ ਤੋਂ ਜ਼ਿਆਦਾ ਭਾਰ ਨਹੀਂ ਹੋਣਾ ਚਾਹੀਦਾ; ਧੁੱਪ ਨਾ ਸੇਕਣਾ; ਘਰ ’ਚ ਹੀ ਜ਼ਿਆਦਾ ਸਮਾਂ ਬਿਤਾਉਣਾ; ਵਧਦੀ ਉਮਰ; ਵਾਇਟਾਮਿਨ D ਵਾਲੇ ਖਾਧ ਪਦਾਰਥਾਂ ਦੀ ਘਾਟ; ਚਮੜੀ ਦਾ ਗਹਿਰਾ ਰੰਗ; ਵਾਇਟਾਮਿਨ D ਦੀ ਘਾਟ ਹੋਣ ’ਤੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ; ਕੁੱਝ ਲੋਕਾਂ ਨੂੰ ਧੁੱਪ ’ਚ ਬੈਠਣ ਨਾਲ ਸਕਿਨ ਐਲਰਜ਼ੀ ਦੀ ਪਰੇਸ਼ਾਨੀ ਹੋ ਜਾਂਦੀ ਹੈ। ਤੁਸੀਂ ਇਸ ਲਈ ਵਾਇਟਾਮਿਨ D ਵਾਲੇ ਆਹਾਰ ਨੂੰ ਆਪਣੀ ਖੁਰਾਕ ’ਚ ਸ਼ਾਮਿਲ ਕਰ ਕੇ ਇਸ ਦੀ ਘਾਟ ਨੂੰ ਦੂਰ ਕਰ ਸਕਦੇ ਹੋ:
ਦੁੱਧ, ਮੱਖਣ, ਮੱਛੀ, ਸੰਤਰਾ, ਆਂਡੇ, ਮਸ਼ਰੂਮ, ਗਾਜਰ ਆਦਿ