ਮੌਜੂਦਾ ਸਮੇਂ ’ਚ ਮਾਤਾ-ਪਿਤਾ ਬੱਚਿਆਂ ਦੀ ਸਿਹਤ ਨੂੰ ਲੈ ਚਿੰਤਾ ’ਚ ਰਹਿੰਦੇ ਹਨ। ਅਕਸਰ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਸਵੇਰੇ ਉਨਾਂ ਨੂੰ ਦੁੱਧ ਨਾਲ ਸੀਰੀਅਲਜ਼ (ਅਨਾਜ ਨਾਲ ਬਣੀਆਂ ਚੀਜ਼ਾਂ ਜਾਂ ਫ਼ਲੇਕਸ) ਆਦਿ ਦਿੱਤੇ ਜਾਂਦੇ ਹਨ, ਪਰ ਇਨਾਂ ਚੀਜ਼ਾਂ ਨਾਲ ਸਿਹਤ ਨੂੰ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਪਹੁੰਚ ਰਿਹਾ ਹੈ। ਨਾਸ਼ਤੇ ਦੀ ਇਸ ਇੱਕ ਕਟੋਰੀ ’ਚ ਪੰਜ ਬਿਸਕੁਟਾਂ ਦੇ ਬਰਾਬਰ ਖੰਡ ਰਹਿੰਦੀ ਹੈ। ਇਹ ਦਾਅਵਾ ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੇ ਖੋਜੀਆਂ ਨੇ ਕੀਤਾ ਹੈ। ਉਨਾਂ ਨੇ ਬੱਚਿਆਂ ਲਈ ਬਣਾਏ ਗਏ 126 ਉਤਪਾਦਾਂ ਦਾ ਵਿਸ਼ਲੇਸ਼ਣ ਕੀਤਾ। ਇਹਨਾਂ ’ਚੋਂ ਦੋ ਹੀ ਉਤਪਾਦ ਮਾਪਦੰਡਾਂ ’ਤੇ ਸਹੀ ਉਤਰੇ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਬੱਚਿਆਂ ਲਈ ਖ਼ਾਸਤੌਰ ’ਤੇ ਬਣਾਏ ਜਾਣ ਵਾਲੇ 92 ਫ਼ੀਸਦੀ ਸੀਰੀਅਲਜ਼ ’ਚ ਲੋੜ ਤੋਂ ਬਹੁਤ ਜ਼ਿਆਦਾ ਮਾਤਰਾ ’ਚ ਖੰਡ ਪਾਈ ਜਾਂਦੀ ਹੈ। ਇਹਨਾਂ ’ਚ ਅੱਧੇ ਤੋਂ ਜ਼ਿਆਦਾ ਚੌਕਲੇਟ ਜਾਂ ਹਨੀ ਫ਼ਲੇਵਰ ਵਾਲੇ ਹਨ। ਖੋਜੀਆਂ ਅਤੇ ਬੱਚਿਆਂ ਦੀ ਸਿਹਤ ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਇਨਾਂ ਉਤਪਾਦਾਂ ’ਤੇ ਜਲਦੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਖੰਡ ਦੀ ਆਦਤ, ਵਧਦੇ ਮੋਟਾਪੇ ਅਤੇ ਡਾਇਬੀਟੀਜ਼ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ। ਅਧਿਐਨ ’ਚ ਦੱਸਿਆ ਗਿਆ ਹੈ ਕਿ ਕਈ ਮਾਤਾ-ਪਿਤਾ ਜਿਹੜੀਆਂ ਚੀਜ਼ਾਂ ਨੂੰ ਪੌਸ਼ਟਿਕ ਮੰਨਦੇ ਹਨ ਉਨਾਂ ’ਚ ਚੀਰੀਓਜ਼ ਜਾਂ ਹਨੀ ਨਟ ਚੀਰੀਜ਼ ਵੀ ਹਨ। ਇਨਾਂ ਦੇ 30 ਗ੍ਰਾਮ ਦੇ ਕਟੋਰੇ ’ਚ 12 ਗ੍ਰਾਮ ਖੰਡ ਰਹਿੰਦੀ ਹੈ ਮਤਲਬ ਤਕਰੀਬਨ ਛੇ ਬਿਸਕੁਟ ਖਾਣ ਦੇ ਬਰਾਬਰ।
ਉੱਥੇ ਵੱਕਾਰੀ ਕੰਪਨੀ ਦੇ ਚੌਕਲੇਟ ਫ਼ਲੇਵਰ ਸੀਰੀਅਲਜ਼ ਕ੍ਰੇਵ ਦੇ ਇੱਕ ਕਟੋਰੇ ’ਚ 8.7 ਗ੍ਰਾਮ ਖੰਡ ਪਾਈ ਗਈ। ਇੱਕ ਹੋਰ ਉਤਪਾਦ ਫ਼੍ਰੌਸਟੀਜ਼ ਦੇ 30 ਗ੍ਰਾਮ ’ਚ 11 ਗ੍ਰਾਮ ਖੰਡ ਮਿਲੀ। ਚੈਰਿਟੀ ਸੰਸਥਾ ਐਕਸ਼ਨ ਔਨ ਸ਼ੂਗਰ ਦੇ ਡਾਕਟਰ ਕੈਥਰ ਹਾਸ਼ੇਮ ਕਹਿੰਦੇ ਹਨ ਕਿ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਕੀਤੀ ਗਈ ਪੈਕੇਜਿੰਗ ਜਿਵੇਂ ਕਾਰਟੂਨ ਅਤੇ ਚਮਕਦਾਰ ਰੰਗਾਂ ਕਾਰਨ ਮਾਪਿਆਂ ਲਈ ਸਿਹਤ ਵਿਕਲਪ ਚੁਣਨਾ ਮੁਸ਼ਕਿਲ ਹੋ ਜਾਂਦਾ ਹੈ। ਕੰਪਨੀਆਂ ਨੂੰ ਇਸ ਨੂੰ ਹੋਰ ਆਸਾਨ ਬਣਾਉਣਾ ਚਾਹੀਦਾ ਹੈ। ਸਰਕਾਰ ਇਨਾਂ ਉਤਪਾਦਾਂ ਦੇ ਔਨ-ਲਾਈਨ ਅਤੇ “ ਇਸ਼ਤਿਹਾਰਾਂ ’ਤੇ ਸਖ਼ਤੀ ਕਰਨ ਜਾ ਰਹੀ ਹੈ, ਪਰ ਜਦੋਂ ਤਕ ਇਸ ਤਰਾਂ ਦੀਆਂ ਆਕਰਸ਼ਕ ਪੈਕੇਜਿੰਗਜ਼ ਬੰਦ ਨਹੀਂ ਹੋਣਗੀਆਂ ਓਦੋਂ ਤਕ ਬੱਚਿਆਂ ਨੂੰ ਇਨਾਂ ਤੋਂ ਦੂਰ ਰੱਖ ਪਾਉਣਾ ਚੁਣੌਤੀ ਹੋਵੇਗੀ।
ਐਕਸ਼ਨ ਔਨ ਸ਼ੂਗਰ ਦੀ ਮੁਹਿੰਮ ਦੀ ਡਾਇਰੈਕਟਰ ਕੈਥਰੀਨ ਜੇਨਰ ਕਹਿੰਦੀ ਹੈ ਕਿ ਪ੍ਰਾਇਮਰੀ ਕਲਾਸਾਂ ’ਚ ਪੜ ਰਹੇ 30 ’ਚੋਂ 10 ਬੱਚੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਤੋਂ ਪਰੇਸ਼ਾਨ ਹਨ। ਉੱਥੇ ਮੋਟਾਪੇ ਦੀ ਇਸ ਸਮੱਸਿਆ ਨਾਲ ਲੜਨ ’ਤੇ ਅਨੁਮਾਨਿਤ ਖ਼ਰਚ ਤਕਰੀਬਨ 2.79 ਲੱਖ ਕਰੋੜ ਰੁਪਏ ਹੈ। ਇਸ ਲਈ ਫ਼ੂਡ ਕੰਪਨੀਆਂ ਨੂੰ ਸਿਹਤਮੰਦ ਵਿਕਲਪ ਦੇਣ ਲਈ ਮਜਬੂਰ ਕਰਨਾ ਚਾਹੀਦਾ ਹੈ। ਖੋਜੀਆਂ ਨੇ ਪਾਇਆ ਕਿ 60 ਫ਼ੀਸਦੀ ਸੀਰੀਅਲਜ਼ ’ਚ ਲੂਣ ਦੀ ਮਾਤਰਾ ਵੀ ਜ਼ਿਆਦਾ ਜਾਂ ਮੱਧ ਪੱਧਰ ਦੀ ਹੈ। ਉੱਥੇ 50 ਫ਼ੀਸਦੀ ’ਚ ਫ਼ਾਈਬਰ ਦੀ ਮਾਤਰਾ ਬਹੁਤ ਘੱਟ ਹੈ। ਸਿਰਫ਼ ਦੋ ਉਤਪਾਦ ਹੀ ਬੱਚਿਆਂ ਦੇ ਅਨੁਕੂਲ ਹਨ।
ਬਿ੍ਰਟੇਨ ਦੀ 8 ਮੁਤਾਬਿਕ 7 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ 24 ਗ੍ਰਾਮ ਖੰਡ ਤੋਂ ਵੱਧ ਨਹੀਂ ਦਿੱਤੀ ਜਾਣੀ ਚਾਹੀਦੀ। ਉੱਥੇ ਲੂਣ ਦੀ ਮਾਤਰਾ ਵੀ ਪੰਜ ਗ੍ਰਾਮ ਤਕ ਸੀਮਤ ਰੱਖਣੀ ਚਾਹੀਦੀ ਹੈ ਜਦਕਿ ਇੰਨਾ ਲੂਣ ਅਤੇ ਤਕਰੀਬਨ 50 ਫ਼ੀਸਦੀ ਖੰਡ ਤਾਂ ਉਨਾਂ ਨੂੰ ਨਾਸ਼ਤੇ ਦੌਰਾਨ ਹੀ ਮਿਲ ਰਹੇ ਹਨ। ਅਜਿਹੇ ’ਚ ਦਿਨ ਭਰ ਦਾ ਖਾਣਾ ਸ਼ਰੀਰ ’ਚ ਖੰਡ ਅਤੇ ਲੂਣ ਦੀ ਮਾਤਰਾ ਵਧਾਏਗਾ। ਇਸ ਨਾਲ ਸ਼ੂਗਰ ਅਤੇ ਮੋਟਾਪੇ ਦੀ ਸਮੱਸਿਆ ਹੋਵੇਗੀ।