ਹਮੇਸ਼ਾ ਸਿਹਤਮੰਦ ਰਹਿਣ ਲਈ ਸਾਡੇ ਸ਼ਰੀਰ ਨੂੰ ਕਈ ਅਲੱਗ-ਅਲੱਗ ਤਰ੍ਹਾਂ ਦੇ ਵਾਇਟਾਮਿਨਜ਼ ਅਤੇ ਮਿਨਰਲਜ਼ ਦੀ ਜ਼ਰੂਰਤ ਹੁੰਦੀ ਹੈ। ਇਸ
ਲਈ ਅਲੱਗ-ਅਲੱਗ ਤਰ੍ਹਾਂ ਦੇ ਫ਼ਲ ਬਹੁਤ ਫ਼ਾਇਦੇਮੰਦ ਹੁੰਦੇ ਹਨ। ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ’ਤੇ ਹਮੇਸ਼ਾ ਡਾਕਟਰ ਫ਼ਲ ਖਾਣ ਦੀ ਸਲਾਹ
ਦਿੰਦੇ ਹਨ।
ਜੇਕਰ ਸਾਨੂੰ ਇਹ ਪਤਾ ਚੱਲ ਜਾਵੇ ਕਿ ਕਿਹੜਾ ਫ਼ਲ ਕਿਹੜੀ ਸਮੱਸਿਆ ਲਈ ਖਾਣਾ ਫ਼ਾਇਦੇਮੰਦ ਹੁੰਦਾ ਹੈ ਤਾਂ ਅਸੀਂ ਕਈ ਤਰ੍ਹਾਂ ਦੀਆਂ
ਬੀਮਾਰੀਆਂ ਤੋਂ ਬਚ ਸਕਦੇ ਹਾਂ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਬਿਮਾਰੀ ਲਈ ਕਿਹੜਾ ਫ਼ਲ ਖਾਣਾ ਸਹੀ ਹੁੰਦਾ ਹੈ।
ਪਪੀਤਾ – ਬਵਾਸੀਰ ਦੀ ਸਮੱਸਿਆ ਹੋਣ ਤੇ ਪਪੀਤਾ ਖਾਣਾ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜੇਕਰ ਬਵਾਸੀਰ ਦੀ ਸਮੱਸਿਆ ਹੈ ਜਾਂ
ਫ਼ਿਰ ਬਚਣਾ ਚਾਹੁੰਦੇ ਹੋ ਤਾਂ ਪਪੀਤਾ ਜ਼ਰੂਰ ਖਾਓ। ਇਸ ਦਾ ਨਿਯਮਿਤ ਤੌਰ ’ਤੇ ਸੇਵਨ ਕਰਨ ਵਾਲੇ ਲੋਕਾਂ ਨੂੰ ਬਵਾਸੀਰ ਨਹੀਂ ਹੁੰਦੀ।
ਅੰਗੂਰ – ਕੋਲੈਸਟਰੋਲ ਦੀ ਸਮੱਸਿਆ ਹੋਣ ਤੇ ਅੰਗੂਰ ਜ਼ਰੂਰ ਖਾਓ। ਅੰਗੂਰ ਕੋਲੈਸਟਰੋਲ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦੇ
ਹਨ।
ਕੇਲੇ – ਡਿਪ੍ਰੈਸ਼ਨ ਤੋਂ ਛੁਟਕਾਰਾ, ਸ਼ਰੀਰ ਦੀ ਕਮਜ਼ੋਰੀ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕੇਲੇ ਜ਼ਰੂਰ ਖਾਓ।
ਤਰਬੂਜ਼ – ਦਿਲ ਦੀ ਸਮੱਸਿਆ ਅਤੇ ਚਮੜੀ ਦੀ ਸਮੱਸਿਆ ਤੋਂ ਬਚਣ ਲਈ ਤਰਬੂਜ ਖਾਓ।
ਜਾਮੁਨ – ਢਿੱਡ ਦੇ ਕੀੜੇ ਅਤੇ ਸ਼ੂਗਰ ਦੀ ਸਮੱਸਿਆ ਹੋਣ ’ਤੇ ਜਾਮੁਨ ਦਾ ਫ਼ਲ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਅਨਾਨਾਸ – ਅਨਾਨਾਸ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ ਇਸ ਨਾਲ ਸਰਦੀ ਜਾਂ ਖ਼ਾਂਸੀ ਦੂਰ ਕੀਤੀ ਜਾਂਦੀ ਹੈ। ਐਸੀਡਿਟੀ ਕੰਟਰੋਲ ਕਰਨ
ਅਤੇ ਇਮਊਨਿਟੀ ਵਧਾਉਣ ਲਈ ਅਨਾਨਾਸ ਬਹੁਤ ਹੀ ਫ਼ਾਇਦੇਮੰਦ ਹੈ।
ਮੌਸੰਮੀ – ਮੌਸਮੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਫ਼ਲ ਹੈ। ਪਾਣੀ ਦੀ ਘਾਟ ਦੂਰ ਕਰਨ ਲਈ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ’ਤੇ
ਮੌਸੰਮੀ ਜ਼ਰੂਰ ਖਾਓ।
ਅੰਬ – ਗੁਰਦੇ ਦੀ ਪੱਥਰੀ ਅਤੇ ਅੱਖਾਂ ਦੀ ਰੌਸ਼ਨੀ ਘੱਟ ਹੋਣ ’ਤੇ ਅੰਬਾਂ ਦਾ ਸੇਵਨ ਜ਼ਰੂਰ ਕਰੋ।