ਬੈਂਗਨੀ ਲਾਲ ਰੰਗ ਦੇ ਚੁਕੰਦਰ ਜ਼ਿਆਦਾਤਰ ਘਰਾਂ ’ਚ ਘੱਟ ਹੀ ਵਰਤੀ ਜਾਂਦੀ ਹੈ। ਇਸ ਦਾ ਸਲਾਦ ਜਾਂ ਇਸ ਦਾ ਜੂਸ ਪੀਣਾ ਹੀ ਲੋਕ ਜ਼ਿਆਦਾ ਪਸੰਦ ਕਰਦੇ ਹਨ। ਜ਼ਿਆਦਾਰ ਬੀਮਾਰ ਲੋਕ ਹੀ ਇਸ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਖ਼ੂਨ ਵਧਾਉਣ ਲਈ ਬਹੁਤ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਹ ਬੈਂਗਨੀ ਲਾਲ ਰੰਗ ਦਾ ਚੁਕੰਦਰ ਵੱਡਿਆਂ ਅਤੇ ਬੱਚਿਆਂ ਲਈ ਬਹੁਤ ਲਾਭਦਾਈਕ ਹੁੰਦਾ ਹੈ। ਆਓ ਜਾਣਦੇ ਹਾਂ ਕਿ ਚੁਕੰਦਰ ਨਾਲ ਨਾ ਸਿਰਫ਼ ਖ਼ੂਨ ਵਧਦਾ ਹੈ ਸਗੋਂ ਇਸ ਨਾਲ ਸ਼ਰੀਰ ਨੂੰ ਹੋਰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ।
ਦਿਮਾਗ਼ – ਜਿੰਨਾ ਬੱਚਿਆਂ ਨੂੰ ਚੁਕੰਦਰ ਦਾ ਸਲਾਦ ਖਵਾਉਣਾ ਲਾਭਦਾਇਕ ਹੁੰਦਾ ਹੈ, ਉਨਾਂ ਹੀ ਅਸਰਦਾਰ ਹੈ ਉਸ ਦੇ ਰਸ ਅਤੇ ਛਿਲਕੇ ਨਾਲ ਕਨਪਟੀ ਦੀ ਮਾਲਿਸ਼ ਕਰਨੀ। ਇਸ ਦੇ ਰਸ ਨੂੰ ਗੁਣਗੁਣਾ (ਹਲਕਾ ਗਰਮ) ਕਰ ਕੇ ਉਸ ਦੀ ਮਾਲਿਸ਼ ਵੀ ਕਰ ਸਕਦੇ ਹੋ ਜਿਸ ਨਾਲ ਦਿਮਾਗ਼ ਤੇਜ ਹੁੰਦਾ ਹੈ।
ਵਾਲ – ਵਾਲ ਜਦੋਂ ਕਮਜ਼ੋਰ ਹੁੰਦੇ ਹਨ ਤਾਂ ਅਕਸਰ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ’ਚ ਸਿਰ ’ਤੇ ਸੰਘਣੇ ਵਾਲ ਉਗਾਉਣ ਲਈ ਚੁਕੰਦਰ ਦਾ ਪ੍ਰਯੋਗ ਕਰੋ। ਚੁਕੰਦਰ ਦੇ ਪੱਤਿਆਂ ਦਾ ਰਸ ਦਿਨ ’ਚ 3 ਤੋਂ 4 ਵਾਰ ਗੰਜੇ ਸਿਰ ’ਤੇ ਲਾਓ। ਇਸ ਨਾਲ ਗੰਜੇ ਹਿੱਸੇ ’ਚ ਵਾਲ ਆਉਣੇ ਸ਼ੁਰੂ ਹੋ ਜਾਣਗੇ। ਇੰਨਾਂ ਹੀ ਨਹੀਂ ਚੁਕੰਦਰ ਦੇ ਰਸ ’ਚ ਆਂਵਲਾ ਮਿਲਾ ਕੇ ਮਾਲਿਸ਼ ਕਰਨ ਨਾਲ ਵੀ ਕਾਫ਼ੀ ਫ਼ਾਇਦਾ ਮਿਲਦਾ ਹੈ।
ਖ਼ੂਨ – ਬੱਚਿਆਂ ’ਚ ਹੀਮੋਗਲੋਬੀਨ ਦੀ ਘਾਟ ਹੈ ਤਾਂ ਕਿਸੇ ਦਵਾਈ ਨੂੰ ਦੇਣ ਦੀ ਜਗਾ ਉਨਾਂ ਨੂੰ ਚੁਕੰਦਰ ਖਾਣ ਨੂੰ ਦਿਓ। ਇਸ ਨਾਲ ਉਨਾਂ ਦਾ ਲਿਵਰ ਸਾਫ਼ ਹੋਵੇਗਾ ਅਤੇ ਖ਼ੂਨ ਦੀ ਗਰਦਿਸ਼ ਵੀ ਤੇਜ਼ ਹੋਵੇਗੀ। ਸਵਾਦ ਮੁਤਾਬਿਕ ਤੁਸੀਂ ਇਸ ’ਚ ਨੀਬੂ ਅਤੇ ਗਰਮ ਮਸਾਲਾ ਵੀ ਪਾ ਸਕਦੇ ਹੋ।
ਦੰਦਾਂ ਦਾ ਦਰਦ ਕਰੇ ਦੂਰ – ਦੰਦਾਂ ਦੇ ਦਰਦ ਜਾਂ ਮਸੂੜਿਆਂ ’ਚ ਸੋਜ ਹੈ ਤਾਂ ਚੁਕੰਦਰ ਦੇ ਰਸ ਨੂੰ ਮੂੰਹ ’ਚ ਰੱਖ ਕੇ ਦੰਦਾਂ ਦੇ ਚਾਰੇ ਪਾਸੇ ਘੁੰਮਾਓ। ਇਸ ਨਾਲ ਕੀੜੇ ਵਾਲੇ ਦੰਦਾਂ ਦਾ ਦਰਦ ਵੀ ਦੂਰ ਹੋਵੇਗਾ ਅਤੇ ਸੋਜ ਵੀ ਘੱਟ ਹੋਵੇਗੀ।
ਮਾਈਗ੍ਰੇਨ – ਸਿਰ ’ਚ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਚੁਕੰਦਰ ਦਾ ਰਸ ਕੱਢ ਕੇ ਹਲਕਾ ਗਰਮ ਕਰ ਕੇ ਨੱਕ ’ਚ 1-2 ਬੂੰਦਾਂ ਪਾਓ।